ਨੌਮਣੀਆਂ ਦੇ ਜਾਏ ਹਾਂ

ਨੌਮਣੀਆਂ ਦੇ ਜਾਏ ਹਾਂ।

ਹਾਲੇ ਵੀ ਤਿਰਹਾਏ ਹਾਂ।

ਤੇਰੀ ਛੁਹ ਨੂੰ ਤਰਸ ਰਹੇ

ਸਦੀਆਂ ਤੋਂ ਪਥਰਾਏ ਹਾਂ

ਮੁਕਤ ਹੋਏ ਨਾਂ ਦਰਦਾਂ ਤੋਂ

ਕਬਰਾਂ ਤਕ ਲੈ ਆਏ ਹਾਂ।

ਜੀਵਨ ਲਭਦੇ ਲਭਦੇ ਹੁਣ

ਥੱਕੇ ਤੇ ਅਲਸਾਏ ਹਾਂ

ਤੇਰੀ ਮਹਿਫਲ ਵਿਚ ਸਜਣਾ

ਬਿਨ ਸੱਦੇ ਹੀ ਆਏ ਹਾਂ।

📝 ਸੋਧ ਲਈ ਭੇਜੋ