੧.ਨੌ ਪੋਹ ਨੂੰ ਹੁੰਦੀਆਂ ਅਖੀਰਾਂ ਜਾਪੀਆਂ…
ਠੰਢੇ ਬੁਰਜ਼ ਵਿੱਚ ਕੈਦ ਕੀਤਾ ਪਾਪੀਆਂ।
੨.ਲੋਹੜਿਆਂ ਦੀ ਠੰਢ ਜਾਵੇਂ ਸੀਨਾ ਠਾਰਦੀ…
ਰਤਾ ਵੀ ਨਾਂ ਘੱਟ ਚੰਦਰੀ ਗੁਜ਼ਾਰਦੀ।
੩.ਜਿੰਨਾਂ ਨੇ ਹੁਲਾਰੇ ਮਾਣੇ ਸੀ ਪਲੰਘ ਦੇ…
ਉਹਨਾਂ ਹੱਡਾਂ ਤਾਂਈ ਵਿੰਨ ਬੁੱਲੇ ਲੰਘਦੇ।
੪.ਠਰੂੰ ਠਰੂੰ ਕਰਦੀਆਂ ਜਿੰਦਾਂ ਨਿੱਕੀਆਂ…
ਪਾਪੀ ਦੀਆਂ ਗੈਰਤਾਂ ਜਮ੍ਹਾਂ ਹੀ ਵਿੱਕੀਆਂ।
੫.ਸੂਬੇ ਦੀ ਸੀ ਅਕਲ ਤੇ ਪਿਆ ਪਰਦਾ…
ਮੰਨ ਆਈਆਂ ਕਾਫ਼ਰ ਸੀ ਪਿਆ ਕਰਦਾ।
੬.ਪ੍ਰਿਖਿਆ ਦਲੀਜ਼ੀ ਆਣ ਕੇ ਖਲੋ ਗਈ…
ਕਚਹਿਰੀਆਂ 'ਚ ਪੇਸ਼ੀ ਹੋਣੀ ਸ਼ੁਰੂ ਹੋ ਗਈ।