ਨਵ ਵਰੇ 'ਤੇ

ਓਮ ਦੇ ਪਰਕਾਸ਼ ਦੀ

ਗਾਥਾ ਕਹੇ ਸੰਸਾਰ ਸਾਰਾ

ਏਕਮ ਦੀ ਕੋਈ ਬਾਤ ਪਾਵੇ

ਓਨਮ ਪਰੇਮ ਦੂਤ ਬਣਕੇ

ਇਕ ਸ਼ਹਿਜ਼ਾਦੀ ਫਿਰ ਆਵੇ

ਪਹਿਨ ਕੇ ਦੁਧੀਆ ਲਿਬਾਸ

ਮਸਤਕ 'ਤੇ ਸੂਹੀ ਲਲਾਟ

ਓੜ ਕੇ ਆਕਾਸ਼ ਗੰਗਾ

ਚਿੱਟੇ ਚਿੱਟੇ ਕਈ ਕਬੂਤਰ

ਉਡਾਵੇ

ਬਰਹਮਾ ਬਰਹਿਮੰਡ ਚਿਤਾਰੇ

ਲੀਕ ਲੀਕ ਧਰੂ ਤਾਰੇ

ਦੀਪ ਮਹਾਂਦੀਪ ਮੋਤੀ

ਸੁਪਨ ਜੋਤੀ ਆਸ ਬਣਕੇ

ਪੰਚ ਅਮਰਿਤ ਮਿਲਾਵੇ

ਹੰਝੂੰਆਂ ਥੀਂ ਟਿਮਟਿਮਾਵੇ !

📝 ਸੋਧ ਲਈ ਭੇਜੋ