ਸਭ ਘਰਾਂ ਵਿੱਚ ਬਰਕਤ ਹੋਵੇ
ਬੱਚੇ ਹੱਸਦੇ ਤੇ ਫੁੱਲ ਖਿੜਦੇ ਰਹਿਣ
ਪੰਛੀ ਚਹਿਚਹਾਉਂਦੇ
ਤੇ ਲੋਕ , ਲੋਕ ਗੀਤ ਗਾਉਂਦੇ ਰਹਿਣ
ਮਾਂਵਾਂ ਲੋਰੀਆਂ, ਭੈਣਾਂ ਘੋੜੀਆਂ ਗਾਉਂਦੀਆਂ ਰਹਿਣ
ਸਗਲ ਜੀਆ-ਜੰਤ ਸੁਖੀ ਵੱਸੇ ਵਿਗਸੇ
ਅਮੀਰਾਂ ਵਜ਼ੀਰਾਂ ਦੇ ਦਿਲ ਵਿੱਚ
ਰਹਿਮਦਿਲੀ ਦੀ ਰਹਿਮਤ ਹੋਵੇ
ਹਾਕਮਾਂ ਨੂੰ ਸੁਮੱਤ ਆਵੇ
ਗ਼ਾਜ਼ਾ ਵਿੱਚ ਘੁੱਗੀਆਂ ਦੀ
ਗੁਟਰ-ਗੂੰ ਪਰਤ ਆਵੇ ।