ਨਵੇਂ ਸਾਲ ਨੇ

ਇਹ ਮੂੰਹ ਲਪੇਟ ਕੇ ਸਾਲ ਤੁਰਿਆ, 

ਨਵੇਂ ਸਾਲ ਨੇ ਸਰਦਲਾਂ ਮੱਲੀਆਂ ਨੇ। 

ਸਾਥੋਂ ਮੂਰਖਾਂ ਨਾਲ ਬੈਠ ਹੋਇਆ, 

ਹੋਰ ਲੱਖ ਮੁਸੀਬਤਾਂ ਝੱਲੀਆਂ ਨੇ । 

ਚੜ੍ਹਦੇ ਸਾਲ ਸੀ ਅਕਲ ਦੀ ਗੱਲ ਕਰਨੀ,

ਅਸੀਂ ਕੀਤੀਆਂ ਝੱਲ ਵਲੱਲੀਆਂ ਨੇ

ਜਿਨ੍ਹਾਂ ਨਾਲ ਬਲੈਕ ਦੇ ਗੰਜ ਜੋੜੇ,

ਉਨ੍ਹਾਂ ਤਾਈਂ ਮੁਬਾਰਕਾਂ ਘੱਲੀਆਂ ਨੇ

📝 ਸੋਧ ਲਈ ਭੇਜੋ