ਨਵੀਆਂ ਪੈੜਾਂ ਪਾ ਜਾਂਦੇ

ਅਣਗਿਣਤ ਆਉਣ ਇਸ ਦੁਨੀਆਂ ਤੇ ਕੁਝ ਵਿਰਲੇ ਨਾਂ ਚਮਕਾ ਜਾਂਦੇ। 

ਜਿਧਰ ਨੂੰ ਉਹੋ ਤੁਰਦੇ ਨੇ ਕੁਝ ਨਵੀਆਂ ਪੈੜਾਂ ਪਾ ਜਾਂਦੇ। 

ਕੁਝ ਮੇਰੀ ਮੇਰੀ ਕਰਦੇ ਹੀ ਸਾਰੀ ਹੀ ਉਮਰ ਲੰਘਾ ਗਏ ਨੇ। 

ਪਰ ਮਹਾਂਬਲੀ ਉਹ ਕੌਮ ਲਈ ਆਪਣਾ ਸਰਬੰਸ ਲੁਟਾ ਗਏ ਨੇ। 

ਕਈ ਫੁੱਲਾਂ ਦੇ ਵਿੱਚ ਰੋਂਦੇ ਨੇ ਕੁਝ ਕੰਡਿਆਂ ਨਾਲ ਨਿਭਾ ਜਾਂਦੇ। 

ਜਿਧਰ ਨੂੰ..........

ਕਈ ਹਿਟਲਰ ਕਈ ਔਰੰਗੇ ਵੀਇਸ ਦੁਨੀਆਂ ਦੇ ਵਿੱਚ ਆਏ ਨੇ। 

ਕੀਤਾ ਨਾ ਤਰਸ ਮਨੁੱਖਤਾ ਤੇ ਮਨ ਆਏ ਜ਼ੁਲਮ ਕਮਾਏ ਨੇ। 

ਕਈ ਤੱਤੀਆਂ ਤਵੀਆਂ ਤੇ ਬਹਿ ਕੇ,

ਹਰ ਪਾਸੇ ਠੰਡ ਵਰਤਾ ਜਾਂਦੇ

ਜਿਧਰ ਨੂੰ............

ਲੋਕਾਂ ਦਾ ਸੁਣਿਆ ਦਰਦ ਨਹੀਂ ਇਹ ਤਖ਼ਤਾਂ ਨੇ ਇਹ ਤਾਜਾਂ ਨੇ। 

ਚਿੜੀਆਂ ਤੇ ਢਾਇਆ ਜ਼ੁਲਮ ਸਦਾ ਇਹ ਬੇ ਦਰਦੇ ਜਹੇ ਬਾਜ਼ਾਂ ਨੇ। 

ਪਰ ਮਾਂ ਗੁਜਰੀ ਦੇ ਲਾਲ ਜਹੇ ਚਿੜੀਆਂ ਤੋ ਬਾਜ਼ ਤੁੜਾ ਜਾਂਦੇ

ਜਿਧਰ...........

ਉਹ ਉਮਰ ਲੰਮੇਰੀ ਕੀ ਕਰਨੀ ਕੁਝ  ਦੇਸ਼ ਕੌਮ ਲਈ ਕਰਿਆ ਨਹੀਂ। 

ਜੇ ਗੱਗੜ ਮਾਜਰੇ ਵਾਲੇ ਲਈ

ਕੁਝ ਭਲਾ ਕਿਸੇ ਤੋਂ ਸਰਿਆ ਨਹੀਂ। 

ਜੋ ਨੀਹਾਂ ਦੇ ਵਿੱਚ ਚਿਣੇ ਗਏ,ਬਚਪਨ ਵੀ ਨਾਮ ਕਮਾ ਜਾਂਦੇ

ਜਿੱਧਰ  ਨੂੰ........

📝 ਸੋਧ ਲਈ ਭੇਜੋ