ਨਵੀਂਓਂ ਨਵੀਂ ਬਹਾਰ ਓ ਬਾਬਾ
ਸੱਭੇ ਜਾਣਗੇ ਬਾਹਰ ਓ ਬਾਬਾ
ਵੇਚ ਜ਼ਮੀਨਾਂ ਘਰ ਬਣਾ ਲਏ
ਕੋਈ ਨਾਂ ਰਿਹਾ ਵਿਚਾਰ ਓ ਬਾਬਾ!
ਨਵੀਂਓਂ ਨਵੀਂ ਬਹਾਰ ਓ ਬਾਬਾ
ਪੈਂਦੀ ਵਖਤ ਦੀ ਮਾਰ ਓ ਬਾਬਾ
ਸ਼ਹਿਰ ਰਜਾਉਂਦੇ ਜੱਟ ਮਰ ਜਾਂਦੇ
ਓਹ ਨਾਂ ਲੈਂਦੇ ਸਾਰ ਓ ਬਾਬਾ!
ਨਵੀਂਓਂ ਨਵੀਂ ਬਹਾਰ ਓ ਬਾਬਾ
ਹੋ ਗਏ ਤਾਰੋ ਤਾਰ ਓ ਬਾਬਾ
ਤਖਤ ਢੁਹਾ ਕੇ ਮਰ ਖ਼ਪ ਬੈਠੇ
ਹਾਰੇ ਜਿੱਤਕੇ ਸਰਦਾਰ ਓ ਬਾਬਾ!
ਨਵੀਂਓਂ ਨਵੀਂ ਬਹਾਰ ਓ ਬਾਬਾ
ਸਭ ਦੇ ਬੜੇ ਨਾ ਯਾਰ ਓ ਬਾਬਾ
ਤੇਰੇ ਵੱਲ ਧਿਆਨ ਕੋਈ ਨਾਂ
ਸਾਨੂੰ ਭਲਾ ਸੰਸਾਰ ਓ ਬਾਬਾ!
ਨਵੀਂਓਂ ਨਵੀਂ ਬਹਾਰ ਓ ਬਾਬਾ
ਲੱਗੇ ਕੇਸਾਂ ਦਾ ਭਾਰ ਓ ਬਾਬਾ
ਖ਼ੈਬਰ ਤਿੱਬਤ ਜਿੱਤਣ ਵਾਲੇ
ਗਏ ਪੰਜਾਬ ਵੀ ਹਾਰ ਓ ਬਾਬਾ!