ਚੰਗੇ ਆਦਮੀ ਜੋ ਵਕਤ ਜਾਣ ਕੱਟੀ, 

ਕਿਉਂਕਿ ਜੇਬ ਤਾਂ ਕਿਸੇ ਦੀ ਕੱਟਦੇ ਨਹੀਂ। 

ਕਦੇ ਉੱਦਮੀ ਵਾਂਗ ਅਫ਼ੀਮੀਆਂ ਦੇ, 

ਰਸੇ ਰੇਤ ਦੇ ਬੈਠਕੇ ਵੱਟਦੇ ਨਹੀਂ। 

ਜਿਨ੍ਹਾਂ ਅਣਖ ਦਾ ਜੀਣ ਮਨਜ਼ੂਰ ਕੀਤਾ, 

ਉਹ ਤੇ ਜੁੱਤੀਆਂ ਕਦੇ ਵੀ ਚੱਟਦੇ ਨਹੀਂ। 

ਗੁੱਸੇ “ਸਾਹਿਬ” ਦੇ ਨਾਲ ਨੇ ਯਾਰ ਲੋਕੀਂ, 

ਪਏ ਆਖਦੇ ਨੇ "ਨਾਵਾਂ" ਖੱਟਦੇ ਨਹੀਂ।

📝 ਸੋਧ ਲਈ ਭੇਜੋ