‘ਪੰਜੇ ਮਹਿਲ ਪੰਜਾਂ ਵਿੱਚ ਚਾਨਣ' 

ਬਾਹਰ ਹਨੇਰਾ ਵੱਸੇ 

ਅਕਲਾਂ, ਸ਼ਕਲਾਂ, ਫ਼ਿਕਰਾਂ ਉੱਤੇ 

ਚਾਰ ਚੁਫ਼ੇਰਾ ਹੱਸੇ 

ਆਪਣੇ ਆਪ ਤੋਂ ਪਿੱਛੇ ਵੇਖੇ 

ਅੱਗੇ ਲੱਗ ਕੇ ਨੱਸੇ 

ਨੈਣੀਂ ਘੋਲ ਸਮੁੰਦਰ ਪੀਤੇ 

ਮੁੜ ਤੱਸੇ ਦੇ ਤੱਸੇ 

ਬਾਹਰੋ ਬਾਹਰ ਹਯਾਤੀ ਮੋਈ 

ਕੌਣ ਅੰਦਰ ਦੀ ਦੱਸੇ !

📝 ਸੋਧ ਲਈ ਭੇਜੋ