ਨੇੜੇ ਹੋ ਕੇ ਵੀ ਤੂੰ

ਨੇੜੇ ਹੋ ਕੇ ਵੀ ਤੂੰ ਦਿਲ ਤੋਂ ਦੂਰ ਰਿਹਾ 

ਕਿਸ ਗੱਲ ਤੇ ਯਾਰਾ ਇਨ੍ਹਾਂ ਮਗਰੂਰ ਰਿਹਾ  

ਮੰਨਿਆ ਤੇਰੀ ਸ਼ੋਹਰਤ ਦੀ ਦੁਨੀਆਂ ਵਿੱਚ ਚਰਚੇ ਨੇ  

ਸਾਡਾ ਵੀ ਕੁਝ ਹੱਥ ਤਾਂ ਵਿੱਚ ਜ਼ਰੂਰ ਰਿਹਾ  

ਤੂੰ ਬਣ ਕੇ ਸੂਰਜ ਸਮਝ ਸਮਝੇ ਸਭ ਤੇਰੇ ਪਿੱਛੇ ਘੁੰਮਣ  

ਚੰਦ ਤਾਂ ਫਿਰ ਵੀ ਧਰਤੀ ਦੁਆਲੇ ਘੁੰਮ ਰਿਹਾ 

ਇਨ੍ਹਾਂ ਮਾਣ ਨਾ ਕਰ ਆਪਣੀ ਹਸਤੀ ਦਾ  ਤੂੰ 

ਸਦਾ ਨਹੀਂ ਕੋਈ ਦੁਨੀਆਂ ਨੂੰ ਮਨਜ਼ੂਰ ਰਿਹਾ  

ਮੇਰੇ ਇਸ਼ਕ ਹਕੀਕੀ ਨੂੰ ਤੂੰ ਕੀ ਸਮਝੇ  

ਤੇਰਾ ਇਸ਼ਕ ਮਿਜਾਜ਼ੀ ਚਕਨਾਚੂਰ ਰਿਹਾ  

ਨਾ ਕਰ ਐਵੇਂ ਮੇਰਾ ਮੇਰਾ ਸੰਭਲ ਵੀ ਜਾ  

ਸਦਾ ਰਹਿਣ ਦਾ ਦੁਨੀਆਂ ਤੇ ਨਹੀਂ ਦਸਤੂਰ ਰਿਹਾ

📝 ਸੋਧ ਲਈ ਭੇਜੋ