ਕਿਹੜੇ ਦੇਸੋਂ ਆਈ ਏਂ... ਨੀ ਅਲਬੇਲੀਏ!
ਲੂੰ ਲੂੰ ਆਣ ਸਮਾਈ ਏਂ... ਨੀ ਅਲਬੇਲੀਏ!
ਤੂੰ ਕਿਹੜੇ ਦੇਸੋਂ ਆਈ ਏਂ
ਕੁਦਰਤ ਵਾਂਗੂੰ ਭੇਤ ਪਟਾਰੀ
ਇਸ਼ਕੇ ਵਾਂਗ ਸ਼ੁਦਾਈ ਏਂ
ਨੀ ਅਲਬੇਲੀਏ...
ਤੂੰ ਕਿਹੜੇ ਦੇਸੋਂ ਆਈ ਏਂ
ਸਹਿਜ ਸੁਭਾਉਂ ਰਾਬਿਆ ਬਸਰੀ
ਸੱਸੀ ਦੀ ਦੁਹਰਾਈ ਏਂ
ਨੀ ਅਲਬੇਲੀਏ...
ਤੂੰ ਕਿਹੜੇ ਦੇਸੋਂ ਆਈ ਏਂ
ਦਮ ਦਮ ਜ਼ਾਹਰ ਬਾਤਨ ਥੀਵੇਂ
ਕੇਹੀ ਛੂਹਣ ਛਪਾਈ ਏਂ
ਨੀ ਅਲਬੇਲੀਏ...
ਤੂੰ ਕਿਹੜੇ ਦੇਸੋਂ ਆਈ ਏਂ
ਸੂਰਜ ਤੇਰਾ ਬਾਬਲ ਜਾਪੇ
ਚੰਨ ਚਰਖੇ ਦੀ ਮਾਈ ਏਂ
ਨੀ ਅਲਬੇਲੀਏ...
ਤੂੰ ਕਿਹੜੇ ਦੇਸੋਂ ਆਈ ਏਂ
ਧਰਤ ਆਕਾਸ਼ੇ ਚੋਗ ਚੁਗੇਂਦੀ
ਮਨ ਗੁਟਕੂੰ ਗੁਟਕਾਈ ੲਂੇ
ਨੀਅਲਬੇਲੀਏ...
ਤੂੰ ਕਿਹੜੇ ਦੇਸੋਂ ਆਈ ਏਂ
ਆਪੋ ਆਪ 'ਚ ਕੱਲਮ ਕੱਲੀ
ਆਪੇ ਕੁੱਲ ਖ਼ੁਦਾਈ ਏਂ
ਨੀ ਅਲਬੇਲੀਏ ...
ਤੂੰ ਕਿਹੜੇ ਦੇਸੋਂ ਆਈ ਏਂ