ਅਸੀਂ ਦੇਸ਼ ਦੇ ਲਈ ਜੂਝੇ, ਦੇਸ਼ ਭਗਤ ਬਣੇ ਪੱਕੇ!
ਗੱਲ ਹੱਕਾਂ ਦੀ ਜੇ ਕੀਤੀ, ਅਸੀਂ ਗਏ ਘਰੋਂ ਚੱਕੇ!
ਉੰਝ ਕਾਗਜ਼ਾਂ 'ਚ ਅਸਾਂ ਨੂੰ ਅਜ਼ਾਦੀ,,
ਨੀਂ ਇਹੀ ਤੇਰੀ ਨੀਤੀ ਦੋਗਲੀ!
ਹੱਕ ਮੰਗੀਏ ਤਾਂ ਅਸੀਂ ਅੱਤਵਾਦੀ
ਨੀਂ ਇਹੀ ਤੇਰੀ ਨੀਤੀ ਦੋਗਲੀ!
ਜੇ ਗੱਲ ਪਾਣੀਆਂ ਦੀ ਕਰਾਂ, ਪੈਜੇ ਦੰਦਲਾਂ ਤੁਸਾਂ ਨੂੰ!
ਕਿੰਨੇ ਬੀਤ ਗਏ ਦਹਾਕੇ, ਖਾਂਦੇ ਗੰਦਲਾਂ ਤੁਸਾਂ ਨੂੰ!
ਪੱਗਾਂ ਵਾਲਿਆਂ ਦੀ ਹੋਈ ਬਰਬਾਦੀ,,
ਨੀਂ ਇਹੀ ਤੇਰੀ ਨੀਤੀ ਦੋਗਲੀ!
ਹੱਕ ਮੰਗੀਏ ਤਾਂ ਅਸੀਂ ਅੱਤਵਾਦੀ
ਨੀਂ ਇਹੀ ਤੇਰੀ ਨੀਤੀ ਦੋਗਲੀ!
ਜ਼ੇਲਾਂ ਭਰੀਆਂ ਤੂੰ ਪਈਆਂ, ਫੜ ਤਾਰੇ ਕਈ ਹਵਾਰੇ!
ਤੈਨੂੰ ਚੁੰਭਦੇ ਕਿਉਂ ਰਹਿੰਦੇ, ਉੱਚੀ ਗੂੰਜ਼ਦੇ ਨਗਾਰੇ!
ਸੱਚ ਬੋਲੀਏ ਤਾਂ ਆਖੇਂ ਵੱਖਵਾਦੀ,,
ਨੀਂ ਇਹੀ ਤੇਰੀ ਨੀਤੀ ਦੋਗਲੀ!
ਹੱਕ ਮੰਗੀਏ ਤਾਂ ਅਸੀਂ ਅੱਤਵਾਦੀ
ਨੀਂ ਇਹੀ ਤੇਰੀ ਨੀਤੀ ਦੋਗਲੀ!
ਕਹਿਕੇ ਦੋ ਪ੍ਰਸਿੰਟਾਂ, ਸਾਨੂੰ ਜਾਦਾ ਏ ਦਬਾਇਆ!
ਸਾਡੇ ਕੇਸਾਂ ਦਸਤਾਰਿਆਂ, ਨੂੰ ਜਾਦਾ ਹੱਥ ਪਾਇਆਂ!
ਕਿੰਨੇ ਬਣਦੇ ਮੁਕਾਬਲੇ ਕਮਾਦੀ,,
ਨੀਂ ਇਹੀ ਤੇਰੀ ਨੀਤੀ ਦੋਗਲੀ!
ਹੱਕ ਮੰਗੀਏ ਤਾਂ ਅਸੀਂ ਅੱਤਵਾਦੀ
ਨੀਂ ਇਹੀ ਤੇਰੀ ਨੀਤੀ ਦੋਗਲੀ!
ਸਾਡਾ ਏਹੀ ਆ ਕਸੂਰ, ਅਸੀਂ ਸਿੱਖਾਂ ਘਰ ਜੰਮੇ!
ਨਾਂ' ਸਾਡੇ ਲਈ ਇੰਨਸਾਫ਼, ਖ਼ਤ ਪਾਏ ਲੰਮੇ-ਲੰਮੇ!
ਧੱਕਾਂ ਕਰਦੀ ਏ ਬੇ-ਬੁਨਿਆਦੀ,,
ਨੀਂ ਇਹੀ ਤੇਰੀ ਨੀਤੀ ਦੋਗਲੀ!
ਹੱਕ ਮੰਗੀਏ ਤਾਂ ਅਸੀਂ ਅੱਤਵਾਦੀ
ਨੀਂ ਇਹੀ ਤੇਰੀ ਨੀਤੀ ਦੋਗਲੀ!