ਨੀਲਾ ਅੰਬਰ ਸਾਵੀ ਧਰਤੀ ਡੋਲ ਰਹੇ । 

ਵੇਲੇ ਦੇ ਆਸਾਰ ਬੜਾ ਕੁਝ ਬੋਲ ਰਹੇ

ਭਾਵੇਂ ਸਾਰੇ ਇਸ ਮਿੱਟੀ ਦੇ ਜਾਏ ਹਾਂ

ਫਿਰ ਵੀ ਇਸ ਵਿਚ ਜ਼ਹਰੀਲਾ ਪਨ ਘੋਲ ਰਹੇ।

ਅਪਣੇ ਲੋਕਾਂ ਖ਼ਾਤਿਰ ਸਭ ਕੁਝ ਬੰਦ ਜਿਹਾ, 

ਹੋਰਾਂ ਖ਼ਾਤਿਰ ਸਭ ਦਰਵਾਜੇ ਖੋਲ ਰਹੇ

ਕੋਲ ਕਿਸੇ ਦੇ ਬਹੀਏ, ਕੁਝ ਕਹੀਏ ਸੁਣੀਏ

ਦੂਰ ਕਿਸੇ ਦੇ ਵਜਦੇ ਸੁਣਦੇ ਢੋਲ ਰਹੇ

ਕਿਸ ਦੀ ਖ਼ਾਤਿਰ ਛੱਤ ਬਣੀ ਹੈ ਇਕ ਪਿੰਜਰਾ,

ਕਿਸ ਦੀ ਖ਼ਾਤਿਰ ਪਿਆਰੀ ਧਰਤੀ ਗੋਲ ਰਹੇ

ਧਰਤੀ ਦਾ ਧੰਨ ਇਕ ਬੇਵਾ ਮੁਟਿਆਰ ਜਿਹਾ, 

ਅਲ੍ਹੜ ਜਿਸ ਦੀ ਅਸਮਤ ਆਪਣੇ ਰੋਲ ਰਹੇ।

ਭਾਵੇ ਸਿਰ ਤੇ ਸ਼ਿਕਰਾ ਉਡਦਾ ਫਿਰਦਾ ,

ਫਿਰ ਵੀ ਬੋਟ ਹੁਮਾ ਦੇ ਨੇ ਪਰ ਤੋਲ ਰਹੇ

📝 ਸੋਧ ਲਈ ਭੇਜੋ