ਨੀਲੇ ਬਾਣੇ

ਕੱਚੀਆਂ ਉੁਮਰਾਂ ਹਿੱਕਾਂ ਡਾਈਆਂ

ਜਦ ਸੀ ਫੌਜ਼ਾਂ ਚੜ੍ਹ ਕੇ ਆਈਆਂ

ਕਹਿੰਦੇ ਅਕਾਲ ਤਖ਼ਤ ਢਾਹੁਣੇਂ

ਹਾਰ ਨਾ ਮੰਨਦੇ ਨੀਲੇ ਬਾਣੇ

ਜਦ-ਜਦ ਹਾਕਮ ਕਹਿਰ ਕਮਾਵੇ

ਤਦ ਤਦ ਖਾਲਸਾ ਉੁਹਨੂੰ ਢਾਹਵੇ

ਚਮਕੌਰ ਗੜ੍ਹੀ 'ਚੋਂ ਮੁੱਕੇ ਦਾਣੇ

ਹਾਰ ਨਾ ਮੰਨਦੇ ਨੀਲੇ ਬਾਣੇ

ਭਾਵੇਂ ਨੀਹਾਂ ਵਿੱਚ ਚਿਣਵਾ ਦੇ

ਕੇਸੋਂ ਚੰਗਾ ਗਾਟਾ ਲਾਹ ਦੇ

ਭਾਵੇਂ ਬੰਦ ਬੰਦ ਪਏ ਕਟਾਉੁਣੇ

ਹਾਰ ਨਾ ਮੰਨਦੇ ਨੀਲੇ ਬਾਣੇ

ਬਾਬਰ ਨੂੰ ਵੀ ਜਾਬਰ ਕਹਿਣਾ

ਤੱਤੀਆਂ ਤਵੀਆਂ ਤਾਪ ਵੀ ਸਹਿਣਾ

ਫਿਰ ਵੀ ਰਹਿਣਾ ਉੁਸਦੇ ਭਾਣੇ

ਹਾਰ ਨਾ ਮੰਨਦੇ ਨੀਲੇ ਬਾਣੇ

ਇਹ ਸ਼ਹਾਦਤ ਹੋਰ ਨਾ ਕਿਧਰੇ

ਸਵਾ ਲੱਖ ਨਾਲ 'ਕੱਲਾ ਨਿਬੜੇ

ਸੀਸ ਤਲੀ ਧਰ ਜੰਗ ਨੂੰ ਮਾਣੇ

ਹਾਰ ਨਾ ਮੰਨਦੇ ਨੀਲੇ ਬਾਣੇ

ਵਿੱਚ ਚੁਰਾਸੀ ਘੱਲੂਘਾਰੇ

ਕਿੰਨੇ ਹੀ ਬੇਦੋਸ਼ੇ ਮਾਰੇ

ਫ਼ਿਰ ਵੀ ਖੜ੍ਹਦੇ ਹਿੱਕਾਂ ਤਾਣੇ

ਹਾਰ ਨਾ ਮੰਨਦੇ ਨੀਲੇ ਬਾਣੇ

📝 ਸੋਧ ਲਈ ਭੇਜੋ