ਨੀਂਦ ਨਹੀਂ ਆ ਰਹੀ

ਬੀ. ਬੀ. ਸੀ.

ਦੁਨੀਆਂ ਦੇ ਕਿਸੇ ਖਿੱਤੇ ਦੀਆਂ

ਖ਼ਬਰਾਂ ਦੇ ਰਿਹਾ...

ਮਨੁੱਖੀ ਵਸੋਂ ਸ਼ਾਂਤ ਸੁੱਤੀ ਹੈ

ਪਰ

ਮੈਨੂੰ ਨੀਂਦ ਨਹੀਂ ਰਹੀ....

ਰਸੋਈ ਵਿੱਚ ਜਾਂਦਾ ਹਾਂ

ਕਾਕਰੋਚ ਇੱਧਰ ਓਧਰ ਭੱਜਣ ਲੱਗਦੇ।

ਛੱਤ 'ਤੇ ਜਾਣ ਲੱਗਦਾਂ

ਕੀਟ ਪਤੰਗਿਆਂ ਦੀਆਂ

ਆਵਾਜ਼ਾਂ ਬੰਦ ਹੋ ਜਾਂਦੀਆਂ।

ਨਿੰਮ ਦੇ ਰੁੱਖ 'ਤੇ ਬੈਠੇ ਪੰਛੀ ਉੱਡ ਜਾਂਦੇ..

ਗਮਲੇ ਕੋਲ਼ ਬੈਠੀ ਬਿੱਲੀ ਉੱਠ ਭੱਜਦੀ ਹੈ।

ਗੁਆਂਢੀਆਂ ਦੀਆਂ ਮੁਰਗੀਆਂ

ਅਤੇ

ਗਲ਼ੀ ਦੇ ਕੁੱਤਿਆਂ ਵਿੱਚ ਹਿੱਲਜੁੱਲ ਹੁੰਦੀ ਹੈ।

ਦੂਰੋਂ

ਕਿਸੇ ਕੁੱਤੇ ਦੇ ਰੋਣ ਦੀ ਆਵਾਜ਼ ਆਉਂਦੀ ਹੈ।

ਸ਼ਿਕਾਰੀ ਜਾਨਵਰ ਦੇ ਸਤਾਏ

ਮੋਰ ਚੀਕ ਰਹੇ...

ਮੈਨੂੰ ਨੀਂਦ ਨਹੀਂ ਰਹੀ..

ਇਹਨਾਂ ਜਾਨਵਰਾਂ ਨੂੰ ਕਿਵੇਂ ਪਤਾ ?

📝 ਸੋਧ ਲਈ ਭੇਜੋ