ਸਿਖਰ ਦੁਪਹਿਰੇ ਤੱਤੀ ਧੁੱਪੇ 

ਇਸ ਦਰਿਆ ਨੂੰ ਨੀਂਦ ਗਈ 

‘ਮਾਰੂਥਲ ਖਾਰੇ ਸਾਗਰ ਤਕ 

ਜੋ ਤੁਰਨਾ ਹਾਲੇ ਬਾਕੀ ਹੈ 

ਕੱਲ੍ਹ ਤੁਰ ਲਾਂਗਾਂ

ਮਾਰੂ ਨਾਲ ਬੜਾ ਮੋਹ ਕੀਤਾ

ਪਰ ਕੀ ਬਣਿਆ

ਖਾਰਾ ਤਾਂ ਆਖਰ ਹੋਣਾ ਹੈ

ਦੋ ਦਿਨ ਪਛੜ ਗਏ ਤਾਂ ਕੀ ਹੈ

ਮਨ ਹੀ ਮਨ ਵਿਚ ਕਹਿੰਦੇ ਕਹਿੰਦੇ 

ਇਸ ਦਰਿਆ ਨੂੰ ਝੋਕ ਗਈ 

ਤੱਤੀ ਧੁੱਪੇ ਸਿਖਰ ਦੁਪਹਿਰੇ

📝 ਸੋਧ ਲਈ ਭੇਜੋ