ਜ਼ਹਿਰ ਦੇ ਤੋੜ ਲਈ ਬਣੀ ਜ਼ਹਿਰ ਜਿਹੀ।

ਉਹ ਤਾਂ ਢਲੀ ਸ਼ਾਮ ਦੇ ਪਹਿਰ ਜਿਹੀ।

ਦੁਸ਼ਮਣਾਂ ਨੂੰ ਉਹ ਬਣ ਤੂਫ਼ਾਨ ਟੱਕਰੇ,

ਆਪਣਿਆਂ ਲਈ ਗ਼ਜ਼ਲ ਦੀ ਬਹਿਰ ਜਿਹੀ।

ਉਹਨੂੰ ਵੇਖ ਕੇ ਦਿਲੋਂ ਬਸ ਦੁਆਵਾਂ ਨਿਕਲਦੀਆਂ,

ਉਹ ਤਾਂ ਰੌਣਕਾਂ ਦੀ ਸਿਖ਼ਰ ਦੁਪਹਿਰ ਜਿਹੀ।

ਕਿਨਾਰਿਆਂ ਨਾਲ ਖਹਿੰਦੀ ਕਦੇ ਮੁੜ ਸਾਗਰ ਹੋ ਜਾਂਦੀ,

ਉਹ ਤਾਂ ਪਲ ਪਲ ਬਣਦੀ ਮਿਟਦੀ ਚੰਚਲ ਲਹਿਰ ਜਿਹੀ।

ਇਸ ਦੁਨੀਆਦਾਰੀ ਨਾਲ ਕੋਈ ਵਾਬਸਤਾ ਨਹੀਂ,

ਉਹ ਤਾਂ ਦਿਲਕਸ਼ ਵਾਦੀਆਂ 'ਚ ਘਿਰੇ ਸ਼ਹਿਰ ਜਿਹੀ।

ਆਪਣੀ ਖੁੱਲ੍ਹਦਿਲੀ ਨਾਲ ਸਭ ਨੂੰ ਆਪਣਾ ਬਣਾ ਲੈਂਦੀ,

ਉਹ ਤਾਂ ਭੁੱਲੇ ਮੁਸਾਫਿਰਾਂ ਦੀ ਠਹਿਰ ਜਿਹੀ।

ਓਹਦਾ ਕੋਲ ਹੋਣਾ ਸਵੈਚ ਨੂੰ ਸਭ ਕੁੱਝ ਭੁਲਾ ਦਿੰਦਾ,

ਯਾਰੋ ਉਹ ਤਾਂ ਮੁਹੱਬਤ ਦੀ ਵਗਦੀ ਨਹਿਰ ਜਿਹੀ।

📝 ਸੋਧ ਲਈ ਭੇਜੋ