ਨੇਰਿਆਂ ਨੂੰ ਨੇਜ਼ਿਆਂ ਤੇ ਟੰਗ ਕੇ
ਪਰਤਿਆ ਦਿਨ ਰਾਤ ਦਾ ਮੂੰਹ ਰੰਗ ਕੇ
ਮੌਤ ਦੇ ਮੱਥੇ ਤਰੇਲੀ ਆ ਗਈ
ਆਸ਼ਕਾਂ ਦੇ ਸਬਰ ਪਿੰਡੇ ਡੰਗ ਕੇ
ਲਈ ਰਿਹਾ ਹੈ ਨਾਂ ਸ਼ੁਦਾਈ ਆਪਦਾ
ਗੁਜ਼ਰਦੀ ਹੈ ਪੌਣ ਜਿਸ ਤੋਂ ਸੰਗ ਕੇ
ਮਿਲ ਗਿਆ ਗਮ ਮਿਲ ਗਿਆ ਹੈ ਦੋਸਤੋ
ਕੀ ਲਵਾਂ ਮੈਂ ਹੁਣ ਖ਼ੁਦਾ ਨੂੰ ਮੰਗ ਕੇ
ਵਕਤ ਦਾ ਕਿਸ ਨੇ ਦੁਸ਼ਾਸਨ ਮਾਰਨੈ
ਹੋ ਗਈ ਜੇ ਅਣਖ ਖੁੰਡੀ ਜੰਗ ਕੇ