ਨੇਕੀ ਕਰ ਜਾਵਾਂਗੇ

ਇਹ ਵੀ ਨੇਕੀ ਕਰ ਜਾਵਾਂਗੇ

ਤੇਰੇ ਉੱਤੇ ਮਰ ਜਾਵਾਂਗੇ

ਇਸ਼ਕ ਸਮੁੰਦਰ ਤੋਂ ਕੀ ਡਰਨਾਂ,

ਡੁੱਬੇ ਵੀ ਤਾਂ ਤਰ ਜਾਵਾਂਗੇ

ਤੈਨੂੰ ਜਿੱਤਣ ਦੇ ਚਾਵਾਂ ਵਿੱਚ,

ਅਪਣਾ ਆਪ ਵੀ ਹਰ ਜਾਵਾਂਗੇ

ਜੇ ਤੂੰ ਸਾਨੂੰ ਛੱਡ-ਛੁੱਡ ਜਾਵੇਂ,

ਜੀਂਦੇ ਜੀਂਦੇ ਮਰ ਜਾਵਾਂਗੇ

ਰਾਤਾਂ ਨੂੰ ਆਵਾਰਾ ਗਰਦੀ,

ਸਰਘੀ ਵੇਲੇ ਘਰ ਜਾਵਾਂਗੇ

📝 ਸੋਧ ਲਈ ਭੇਜੋ