ਨੇਤਾ ਜੀ ਜਿੱਤਣ ਤੋਂ ਬਾਅਦ ਵੀ ਦਰਸ ਦਿਖਾ ਦਿਆ ਕਰੋ,

ਪਹਿਲਾਂ ਜੋ ਵਾਅਦੇ ਕਰਦੇ ਹੋ, ਪੂਰੇ ਵੀ ਕਰਵਾਦਿਆ ਕਰੋ।

ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਹੱਥ ਜੋੜ ਕੇ ਆਉਂਦੇ ਹੋ,

ਤੇ ਆਪਣਾ ਕੰਡਾ ਕੱਢ ਕੇ, ਮੁੜ ਕਦੀ ਨਾ ਫੇਰਾ ਪਾਉਂਦੇ ਹੋ।

ਆਪਣਾ ਤੇ ਆਪਣੇ ਸਕੇ-ਸੰਬੰਧੀਆਂ ਦਾ ਘਰ ਭਰ ਲੈਂਦੇ ਹੋ,

ਆਮ ਜਨਤਾ ਨੂੰ ਤਾਂ ਫੇਰ ਡੂਮਣੇ ਵਾਗੂੰ ਵੱਡਣ ਪੈਂਦੇ ਹੋ।

ਭਾਰਤ ਨੂੰ ਤੁਸੀਂ ਹਰ ਰੋਜ਼, ਘੁਣ ਵਾਗੂੰ ਖਾ ਰਹੇ ਹੋ,

ਆਪਣੇ ਜੁਲਮਾਂ ਤੇ ਪਾਪਾਂ ਦੀ ਗਿਣਤੀ ਵਧਾ ਰਹੇ ਹੋ

ਸਰਮ ਨਹੀਂ ਆਉਂਦੀ ਕੁੱਤਿਓ, ਬਿਜਨਸ ਨੂੰ ਸੇਵਾ ਆਖਦੇ ਹੋ,

ਸੇਵਾ ਦੇ ਨਾਂ ਤੇ ਤੁਸੀਂ ਪੱਤੇ ਬਣੇ ਭ੍ਰਿਸ਼ਟਚਾਰੀ ਦੀ ਸਾਖ ਦੇ ਹੋ।

ਸਫੇਦ ਪੋਸਾਕ ਛੁਪੇ ਤੁਸੀਂ ਕਾਲੇ ਜਹਿਰੀਲੇ ਨਾਗ ਹੋ,

ਡੱਸਦੇ ਹੋ ਰੋਜ ਜਨਤਾ ਨੂੰ, ਤੁਸੀਂ ਜਨਤਾ ਦੇ ਮੰਦੜੇ ਭਾਗ ਹੋ।

📝 ਸੋਧ ਲਈ ਭੇਜੋ