ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ ਏ

ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ

ਅੱਜ ਮੈਂ ਇਕ ਤਸਵੀਰ ਪੁਰਾਣੀ ਵੇਖੀ

ਜੀਹਦੀਆਂ ਗੱਲਾਂ ਚੇਤੇ ਕਰ-ਕਰ ਜੀਂਦੇ ਸਾਂ,

ਵਰ੍ਹਿਆਂ ਪਿੱਛੋਂ ਉਹ ਮਰਜਾਣੀ ਵੇਖੀ

ਅੱਜ ਜੇ ਉਹਨੂੰ ਵੇਖਿਆ ਤੇ ਖ਼ਬਰੇ ਕਿਉਂ,

ਉਹਦੀ ਅੱਖ ਵਿਚ ਸੁੰਝ-ਸਮਾਣੀ ਵੇਖੀ

ਲੋਕਾਂ ਹਸਦੇ ਮੁੱਖੜੇ ਵੇਖੇ ਨੇ ਪਰ ਮੈਂ,

ਉਨ੍ਹਾਂ ਉਹਲੇ ਦਰਦ ਕਹਾਣੀ ਵੇਖੀ

ਨਵੀਂ ਕਬਰ ਤੇ ਫੁੱਲ ਖਿਲਾਰ ਕੇ 'ਆਤਿਫ਼' ਮੈਂ,

ਰੋਂਦੀ ਇਕ ਮੁਟਿਆਰ ਨਿਮਾਣੀ ਵੇਖੀ

📝 ਸੋਧ ਲਈ ਭੇਜੋ