ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਤੇਰੇ ਨਾਂਹ 'ਚ ਜਵਾਬ ਜਿਹੜੇ ਦਿੱਲੀਏ 

ਨੀ ਹਾਂ 'ਚ ਕਰਾ ਕੇ ਛੱਡਾਂਗੇ!

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਬਹੁਤਾ ਚਿਰ ਨਈਓ ਰਾਜ਼ ਭਾਗ ਰਹਿੰਦੇ

ਨੀ ਪਿੱਛੇ ਝਾਤੀ ਮਾਰ ਵੇਖ ਲੈ!

ਕਿਤੇ ਲੱਭਿਆਂ ਨਈ  ਲੱਭੇ ਅਬਦਾਲੀ

ਔਰੰਗਿਆਂ ਦੀ ਹਾਰ ਵੇਖ ਲੈ!

ਅਸੀਂ ਤੋੜਣੇ ਗਰੂਰ ਬੀਬਾ ਜਾਣਦੇ

ਨੀ ਜੜ੍ਹਾ ਤੋਂ ਹਲਾ ਕੇ ਛੱਡਾਂਗੇ!

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਅਸੀਂ ਮੋਢਿਆਂ ਤੇ ਹਲ ਚੁੱਕ ਤੁਰ ਪਏ

ਨੀ ਤੇਰੇ ਸ਼ਹਿਰ ਖੋਰੂ ਪਾਉਣ ਲਈ! 

ਤੇਰੀ ਹਿੱਕ ਤੇ ਪੰਜਾਬ ਚੜ ਗਿਆ

ਤੇਰੇ ਭਰਮ ਮਿਟਾਉਣ ਲਈ !

ਤੈਥੋਂ ਰੱਦ ਕਰਵਾਉਣੇ ਬਿੱਲ ਥੋਪੇ ਜੋ

ਨੀ ਗੂੰਠਾ ਵੀ ਲਵਾ ਕੇ ਛੱਡਾਂਗੇ!

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਅਸੀਂ ਪਾ ਲਿਆ ਸੈਂਡ ਉੱਚਾ ਰੱਖ ਕੇ 

ਤੇ ਬੋਰ ਕਰਵਾ ਤੇ ਪੱਕੇ ਨੀ!

ਕੇ. ਐੱਫ. ਸੀ. ਬਣਾ ਤੇ ਖਾਣ ਪੀਣ ਲਈ

ਤੇਰੇ ਛੱਡਵਾ ਤੇ ਛੱਕੇ ਨੀ!

ਨੀ ਤੂੰ ਠੰਡ ਰੱਖ ਤਵਾਰੀਖ ਮੁੜ ਤੋਂ

ਫਿਰ ਦੁਹਰਾ ਕੇ ਛੱਡਾਂਗੇ!

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਜਿਹੜੇ ਮੋਂਹ ਦੀਆਂ ਤੰਦਾਂ ਲੈ ਕੇ ਆਏ

ਨੀ ਅਸੀਂ ਸੀਨੇ ਲਾ ਕੇ ਠਾਰ ਤੇ!

ਜਿੰਨਾਂ ਅਣਖ ਵੰਗਾਰੀ ਸਾਡੀ ਪੁੱਛ ਲੀਂ

ਵਾਂਗ ਛਿੱਲੜਾਂ ਖਲਾਰ ਤੇ!

ਕਿਤੇ ਦਿਲ ਦੀਆਂ ਦਿਲ 'ਚ ਨਾਂ ਰਹਿ ਜਾਵੇ

ਵੀ ਸਮਝਾ ਕੇ ਛੱਡਾਂਗੇ!

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

ਦੂਜੇ ਦਿਨ ਰੱਖ ਲੈਂਦੀ ਤੂੰ ਮੀਟਿੰਗਾਂ 

ਤੇ ਸਿੱਟਾ ਕੋਈ ਕੱਡਦੀ ਨਈ!

ਨੀ ਤੂੰ ਦਿਲ 'ਚ ਫਰੇਬ ਪਾਲੀ ਬੈਠੀ

ਤੇ ਮਾਰੂ ਨੀਤੀ ਛੱਡਦੀ ਨਈ!

ਇੱਕ-ਇੱਕ ਬੋਲ ਸੀਨਾਂ ਤੇਰਾ ਪਾੜ ਜਾਊ 

"ਸੱਤੇ" ਤੋਂ ਲਿਖਾ ਕੇ ਛੱਡਾਂਗੇ! 

ਤੈਥੋਂ ਠੁਮਕੇ ਲਵਾਉਣੇ ਵੇਖੀ ਠੁਮਕੇ 

ਨੀ ਝਾਂਜਰਾਂ ਪਵਾ ਕੇ ਛੱਡਾਂਗੇ!

📝 ਸੋਧ ਲਈ ਭੇਜੋ