ਨੀਂ ਮਾਏ, ਮੈਨੂੰ ਖੇੜਿਆਂ

ਨੀਂ ਮਾਏ, ਮੈਨੂੰ ਖੇੜਿਆਂ ਦੀ

ਗੱਲਿ ਆਖਿ ।ਰਹਾਉ।

ਰਾਂਝਣ ਮੈਂਹਡਾ ਮੈਂ ਰਾਂਝਣ ਦੀ,

ਖੇੜਿਆਂ ਨੂੰ ਕੂੜੀ ਝਾਕੁ ।1।

ਲੋਕੁ ਜਾਣੈ ਹੀਰ ਕਮਲੀ ਹੋਈ,

ਹੀਰੇ ਦਾ ਵਰ ਚਾਕੁ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਜਾਣਦਾ ਮਉਲਾ ਆਪੁ ।3।

📝 ਸੋਧ ਲਈ ਭੇਜੋ