ਨੀ ਮਾਏ ਸਾਨੂੰ ਖੇਡਣੁ

ਨੀ ਮਾਏ ਸਾਨੂੰ ਖੇਡਣੁ ਦੇਇ,

ਮੇਰਾ ਵਤਿ ਖੇਡਣਿ ਕਉਣ ਆਸੀ ।ਰਹਾਉ।

ਇਕੁ ਕੀੜੀ ਬਿਆ ਦਰਸ ਭਲੇਰਾ,

ਥਰ ਹਰਿ ਕੰਪੇ ਕੋਈ ਇਹ ਜੀਆ ਮੇਰਾ,

ਸਹੁ ਗੁਣਵੰਤਾ ਬਿਆ ਰੂਪ ਚੰਗੇਰਾ,

ਅੰਗਿ ਲਾਵੈ ਕਿ ਮੂਲ ਲਾਸੀ ।1।

ਇਹ ਜਗ ਝੂਠਾ ਦੁਨੀਆਂ ਫ਼ਾਨੀ,

ਈਵੈਂ ਗਈ ਮੇਰੀ ਅਹਿਲ ਜੁਆਨੀ,

ਗਫ਼ਲਤਿ ਨਾਲਿ ਮੇਰੀ ਉਮਰ ਵਿਹਾਨੀ,

ਜੋ ਲਿਖਿਆ ਸੋਈ ਹੋਸੀ ।2।

ਸ਼ਾਹ ਹੁਸੈਨ ਫ਼ਕੀਰ ਰੱਬਾਣਾ,

ਸੋ ਹੋਸੀ ਜੋ ਰੱਬ ਦਾ ਭਾਣਾ,

ਓੜਕ ਇਥੋਂ ਉਥੇ ਜਾਣਾ,

ਇਸ ਵੇਲੇ ਨੂੰ ਪਛੋਤਾਸੀ ।3।

📝 ਸੋਧ ਲਈ ਭੇਜੋ