ਜਾਮ ਨਾਲ ਟਕਰਾ ਕੇ ਜਾਮ ਪੀਤੇ,

ਪਹੀਏ ਰੇਲਾਂ ਦੇ ਕਿਸੇ ਨੇ ਜਾਮ ਕੀਤੇ। 

ਦੇਸ਼ ਭਗਤੀ ਦੇ ਜੋਸ਼ ਵਿਚ ਕਾਮਰੇਡਾਂ, 

ਨਾਅਰੇ ਬੰਧ-ਹੜਤਾਲਾਂ ਦੇ ਆਮ ਕੀਤੇ । 

ਹੋਰ ਲਾਅਨਤਾਂ ਜੱਗ ਵਿਚ ਥੋੜ੍ਹੀਆਂ ਨਹੀਂ, 

ਐਵੇਂ ਇਸ਼ਕ ਨੇ ਲੋਕ ਬਦਨਾਮ ਕੀਤੇ। 

ਜਦੋਂ ਹੋਰ ਕੁਛ ਮਾਲ ਨਾ ਹੱਥ ਆਇਆ, 

ਸਾਡੇ ਸ਼ੇਅਰ ਹੀ ਸ਼ਾਹਾਂ ਨੀਲਾਮ ਕੀਤੇ।

 

📝 ਸੋਧ ਲਈ ਭੇਜੋ