ਨਿੱਘੀਆਂ ਤੇ ਡੂੰਘੀਆਂ ਨੇ ਗੱਲਾਂ ਉਹ ਪੁਰਾਣੀਆਂ

ਨਿੱਘੀਆਂ ਤੇ ਡੂੰਘੀਆਂ ਨੇ ਗੱਲਾਂ ਉਹ ਪੁਰਾਣੀਆਂ

ਸੌਖੀਆਂ ਸਵੱਲੀਆਂ ਨੇ ਕਹਿਣੀਆਂ ਸੁਣਾਣੀਆਂ

ਕਹਿੰਦੇ ਨੇ ਤਰੱਕੀਆਂ ਤੇ ਕੀਤੀਆਂ ਵਥੇਰੀਆਂ,

ਜ਼ਹਿਰ ਭਿੱਟਾ ਪਾਣੀਆਂ ਨੂੰ ਕੀਤਾ ਸਿਆਣੀਆਂ

ਗ਼ਰਜ਼ਾਂ ਨੇ ਦੁੱਧ ਦਾ ਵਪਾਰ ਕਰ ਲਿਆ ਏ,

ਰਹਿ ਗਈਆਂ ਕੀਲਿਆਂ ਤੇ ਟੰਗੀਆਂ ਮਧਾਣੀਆਂ

ਮਾਵਾਂ ਦਾ ਪਿਆਰ ਵੀ ਮੁੱਲ ਹੁਣ ਵਿਕਦਾ,

ਬਾਲਾਂ ਨੂੰ 'ਡੇ-ਕੇਅਰ' ਵਿਚ ਰੱਖਣ ਜ਼ਨਾਨੀਆਂ

ਗੱਲ ਹੁਣ ਕਾਹਨੂੰ ਪੂਰੇ ਸੋਲ੍ਹਾਂ ਆਨੇ ਕਰਨੀ,

ਚੱਲਦੀਆਂ ਜਦ ਨਾ ਠਿਆਨੀਆਂ-ਚੁਆਨੀਆਂ

📝 ਸੋਧ ਲਈ ਭੇਜੋ