ਉੱਡ ਰਹੀ ਸਾਂ
ਖੁੱਲ੍ਹੀ ਫ਼ਿਜ਼ਾ ਵਿੱਚ
ਮੀਂਹ ਵਰਨ ਲੱਗਾ
ਤੇ ਖੰਭ ਭਿੱਜ ਗਏ ।
ਖੰਭ ਸੁਕਾਉਣ ਲਈ
ਘਰ ਦੀ ਛੱਤ ਥੱਲੇ
ਆ ਖਲੋਤੀ,
ਘਰ ਵਿੱਚ ਬਲਦਾ ਚੁੱਲ੍ਹਾ ਤੱਕਿਆ
ਚੁੱਲ੍ਹੇ ਦੇ ਸੇਕ
ਤੇ ਛੱਤ ਦੀ ਓਟ ਨੇ
ਜਲਦੀ ਹੀ ਖੰਭ ਸੁਕਾ ਦਿੱਤੇ।
ਫਿਰ ਜਦੋਂ ਉੱਡਣ ਲਈ
ਖੰਭ ਖੋਲ੍ਹੇ
ਤਾਂ ਮੈਂ ਸਹਿਮ ਗਈ
ਮੇਰੇ ਖੰਭਾਂ ਥੱਲੇ ਨਿੱਕੇ-ਨਿੱਕੇ ਬੋਟ ਸਨ
ਬੱਸ ਉਸ ਤੋਂ ਮਗਰੋਂ
ਉੱਡਣ ਨੂੰ ਕਦੇ ਜੀਅ ਨਹੀਂ ਕੀਤਾ।