ਨਿੱਕੇ ਨਿੱਕੇ ਹੱਥਾਂ ਦੇ ਜਦ ਨਾਲ਼ ਦਿਹਾੜੀ ਕਰਦੇ

ਨਿੱਕੇ ਨਿੱਕੇ ਹੱਥਾਂ ਦੇ ਜਦ ਨਾਲ਼ ਦਿਹਾੜੀ ਕਰਦੇ 

ਵਾਰਾ ਨਹੀਓਂ ਖਾਂਦੇ ਬੀਬਾ ਬਾਲ ਦਿਹਾੜੀ ਕਰਦੇ

ਤੂੰ ਕੀ ਜਾਣੇ ਤੇਰੇ ਕਾਲ਼ੇ ਬੋਦੇ ਦੇ ਲਈ ਪੁੱਤਰਾ 

ਕਿੰਨਾ ਅਰਸਾ ਰਹੇ ਨੇ ਚਿੱਟੇ ਵਾਲ਼ ਦਿਹਾੜੀ ਕਰਦੇ

ਕੰਡਿਆਂ ਦੇ ਘਰ ਕਰਨੀ ਪੈ ਗਈ ਫੁੱਲਾਂ ਨੂੰ ਮਜ਼ਦੂਰੀ 

ਪੱਥਰਾਂ ਦੇ ਘਰ ਵੇਖੇ ਨੇ ਮੈਂ ਲਾਲ ਦਿਹਾੜੀ ਕਰਦੇ 

ਐਵੇਂ ਤੇ ਨਈਂ ਫਿਰ ਜਾ ਕਿਧਰੇ ਹੁੰਦਾ ਕੋਈ ਮਿਸਰਾ

ਕਿੰਨਾ ਚਿਰ ਨੇ ਰਹਿੰਦੇ ਸੋਚ ਖਿਆਲ ਦਿਹਾੜੀ ਕਰਦੇ

ਸਾਡੇ ਲਈ ਤੇ ਉਹ ਦਿਨ ‘ਸੰਧੂ ਕੇ ਵੀ ਨਾ ਆਇਆ 

ਜਿਹੜੇ ਦਿਨ ਲਈ ਰਹੇ ਸਾਂ ਕਿੰਨੇ ਸਾਲ ਦਿਹਾੜੀ ਕਰਦੇ

📝 ਸੋਧ ਲਈ ਭੇਜੋ