ਨਿੱਕੀ ਉਮਰੇ ਵਿਆਹ

ਨਿੱਕੀ ਉਮਰੇ ਹੁੰਦੇ ਵਿਆਹ

ਕਰ ਦੇਂਦੇ ਜ਼ਿੰਦਗੀ ਤਬਾਹ

ਗੀਟੀਆਂ ਖੇਡਦੀ ਨੂੰ  ਹਟਾ

ਢਾਕ ਨਿਆਣੇ ਦੇਵੇਂ ਚੁਕਾ

ਪੰਜ ਸੱਤ ਵਰੀਆਂ

ਪੇਟੀ ਦਰੀਆਂ

ਚਾਰ ਕੁ ਲਾਵਾਂ ਦੇ ਕੇ ਤੇ

ਕਰਕੇ ਹੱਸਦੇ ਇਹ ਗੁਨਾਹ

ਸੌਦੇ ਬਾਜ਼ੀ ਹੁੰਦੀ

ਜਿਸਮ ਨੂੰ  ਨੋਚਣ ਵਾਸਤੇ

ਧਰਮ ਦੇ ਨਾਂ ਤੇ ਠੱਗਦੇ

ਨੰਨ੍ਹੀ ਜ਼ਿੰਦਗੀ ਕਰ ਤਬਾਹ

ਜ਼ੁਲਮ ਹੁੰਦਾ ਹੈ ਸਾਹਮਣੇ

ਚੁੱਪ ਨੂੰ  ਫਿਰ ਵੀ ਮਾਣਨੇਂ

ਆਪਣੀ ਐਨਕ ਸ਼ੀਸ਼ੇ ਪਾ

ਧੁੰਦਲੀ ਹੋਗੀ ਤੇਰੀ ਨਿਗਾਹ

ਪੜ੍ਹ ਲਈ ਹੁਣ ਕਿਤਾਬ ਮੈਂ

ਦੇਣੇ ਪੈਣੇ ਹਿਸਾਬ ਤੈਂ

ਜ਼ਿੰਦਗੀ ਮੇਰੀ ਦੇ ਆਪ ਮੈਂ

ਨਵੇਂ ਬਣਾਊਂ ਮੌਲਿਕ ਅਧਿਕਾਰ

'ਸਰਬ' ਦੀ ਕੱਲੀ ਵੋਟ ਬਿਨ

ਬਦਲ ਜਾਣੀ ਤੇਰੀ ਸਰਕਾਰ

ਬਣ ਵਕਤ ਦੇ ਬਾਦਸ਼ਾਹ

ਖੋਹਣੇ ਤੇਰੇ ਤੋਂ ਅਧਿਕਾਰ

📝 ਸੋਧ ਲਈ ਭੇਜੋ