ਨਿਕਲੀ ਜੁਬਾਨ ਵਿੱਚੋਂ ਗੱਲ ਨਾ ਮੁੜੇ

ਨਿਕਲੀ ਜੁਬਾਨ ਵਿੱਚੋਂ ਗੱਲ ਨਾ ਮੁੜੇ

ਬੀਤ ਗਿਆ 'ਸੱਤਿਆ' ਉਹ ਕੱਲ ਨਾ ਮੁੜੇ

ਮੁੜਦੇ ਨਹੀ ਪਾਣੀ ਕਦੇ ਲੰਘੇ ਪੱਤਣੋਂ

ਸਮੁੰਦਰਾਂ ਦੀ ਵੱਜੀ ਕਦੇ ਛੱਲ ਨਾ ਮੁੜੇ

ਈਰਖਾ ਦੀ ਅੱਗ ਸਾੜਦੀ ਸਰੀਰ ਨੂੰ

ਮਾੜੀ ਸੋਚ ਸਦਾ ਮਾਰਦੀ ਜਮੀਰ ਨੂੰ

ਨਸ਼ਿਆ ਦੀ ਕੁੱਖ 'ਚ ਜੋ ਹੋਵੇ ਪਲਦਾ

ਲੈ ਬਹਿੰਦਾ ਅੰਤ ਪੁੱਤਰ ਛਤੀਰ ਨੂੰ

ਮਾਰੀਏ ਨਾਂ' ਠੁੱਡ ਕਦੇ ਦਰ ਆਏ ਨੂੰ

ਕਰੀਦਾ ਜਤੀਂਮ ਨਈ ਢਿੱਡੋਂ ਜਾਏ ਨੂੰ

ਮਾਪਿਆ ਦੇ ਵਾਂਗੂੰ ਸਦਾ ਸਤਿਕਾਰੀਏ 

ਚਾਚਾ ਚਾਚੀ ਅਤੇ ਵੱਡੇ ਤਾਂਈ ਤਾਏ ਨੂੰ

ਜਿਊਦਿਆ ਨੂੰ ਗ਼ਾਫਲਾ ਕਦੇ ਨੀਂ ਭੰਡੀਦਾ

ਮੋਇਆਂ ਪਿੱਛੋਂ ਕਦੇ ਨਹੀ ਸ਼ਰਾਧ ਵੰਡੀਦਾ

ਇੱਕ ਤੇ ਭਰੋਸਾ ਰੱਖ ਪੈਰ ਪੁੱਟੀਏ 

ਬੜਾ ਨੁਕਸਾਨ ਭਰਮਾਂ ਦੀ ਮੰਡੀ ਦਾ

ਤੋੜੀਏ ਨਾਂ' ਸਾਂਝਾਂ ਟੈਂਮ ਗ਼ਲ ਲਾਉਣ ਦਾ

ਛੱਡ ਗਿਲੇ ਛਿਕਵੇ ਪਿਆਰ ਪਾਉਣ ਦਾ

ਦੂਰ ਹੁੰਦਾ ਹੁੰਦਾ ਬੰਦਾ ਦੂਰ ਹੋ ਜਾਵੇ

ਫਾਇਦਾ ਨਈਉਂ ਹੁੰਦਾ ਪਿੱਛੋ ਪੱਛੋਤਾਉਣ ਦਾ

📝 ਸੋਧ ਲਈ ਭੇਜੋ