ਹਯਾਤੀ ਕੋਲੋਂ ਨਾ ਪੁੱਛ, ਕਿਆਮਤ ਕੀ ਏ?
ਬਾਦਸ਼ਾਹ ਕੀ ਦੱਸੇ ਕਿ ਸ਼ਾਮਤ ਕੀ ਏ?
ਜਾਇਦਾਦ ਲਈ ਮਰਨਾਂ ਮਾਰਨਾ ਏਂ ਕਿਉਂ,
ਗਈ ਜਾਨ ਤੇ ਬਾਕੀ ਸਲਾਮਤ ਕੀ ਏ?
ਨਾ ਰਹੇ ਗਰੀਬੀ ਅਮੀਰੀ ਦਾ ਫਰਕ,
ਏਸ ਮੌਤ ਤੋਂ ਵੱਡੀ ਕਰਾਮਤ ਕੀ ਏ?
ਬਾਝ ਸ਼ਰਧਾ ਪਾਣੀ ਹੈ ਆਮ ਇਹ ਵੀ,
ਸ਼ਰਧਾਵਾਨ ਨੂੰ ਪੁੱਛ ਚਰਨਾਮਤ ਕੀ ਏ?
‘ਇਹੋ ਸਿੱਖਿਆ ਈ ਆਪਣੇ ਗੁਰਾਂ ਕੋਲੋਂ?”
ਵੱਧ ਏਸ ਤੋਂ ਹੋਰ ਅਲਾਮਤ ਕੀ ਏ?
ਸਿਹਤਯਾਬੀ ਦੁਆਵਾਂ ‘ਚ ਮੰਗ “ਸਾਹਿਬ”,
ਤੰਦਰੁਸਤੀਓਂ ਵੱਡੀ ਨਿਆਮਤ ਕੀ ਏ?