ਨੂਨ-ਨਾ ਕੋਈ ਮੁਰਸ਼ਦ ਨਾ

ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ,

ਸਭ ਦਿਲਾਸੇ ਮੁੱਠੇ ਹੂ

ਰਾਹ ਫ਼ਕਰ ਦਾ ਪਰੇ ਪਰੇਰੇ,

ਹਿਰਸ ਦੁਨੀਆਂ ਦੀ ਕੁੱਠੇ ਹੂ

ਸ਼ੌਕ ਇਲਾਹੀ ਗ਼ਾਲਿਬ ਹੋਇਆ,

ਜਿੰਦ ਮਰਨ ਤੋਂ ਉੱਠੇ ਹੂ

ਜੈਂ ਤਨ ਭਾਹ ਬਿਰਹੋਂ ਦੀ ਬਾਹੂ,

ਮਰਨ ਤ੍ਰਿਹਾਏ ਭੁੱਖੇ ਹੂ

📝 ਸੋਧ ਲਈ ਭੇਜੋ