ਨੂਨ-ਨਾ ਮੈਂ ਆਲਮ

ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ,

ਨਾ ਮੈਂ ਮੁਫਤੀ ਕਾਜ਼ੀ ਹੂ

ਨਾ ਮੇਰਾ ਦਿਲ ਦੋਜ਼ਖ ਮੰਗੇ,

ਨਾ ਸ਼ੌਕ ਬਹਿਸ਼ਤੀ ਰਾਜ਼ੀ ਹੂ

ਨਾ ਮੈਂ ਤ੍ਰੀਹੇ ਰੋਜ਼ੇ ਰੱਖੇ,

ਨਾ ਮੈਂ ਪਾਕ ਨਮਾਜ਼ੀ ਹੂ

ਬਾਝ ਵਸਾਲ ਅੱਲਾ ਦੇ ਬਾਹੂ,

ਦੁਨੀਆਂ ਕੂੜੀ ਬਾਜ਼ੀ ਹੂ

📝 ਸੋਧ ਲਈ ਭੇਜੋ