ਨੂਨ-ਨਾ ਮੈਂ ਜੋਗੀ ਨਾ

ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ,

ਨਾ ਮੈਂ ਚਿਲਾ ਕਮਾਇਆ ਹੂ

ਨਾ ਮੈਂ ਭੱਜ ਮਸੀਤੀਂ ਵੜਿਆ,

ਨਾ ਤਸਬਾ ਖੜਕਾਇਆ ਹੂ

ਜੋ ਦਮ ਗਾਫਿਲ ਸੋ ਦਮ ਕਾਫ਼ਿਰ,

ਮੁਰਸ਼ਦ ਇਹ ਫੁਰਮਾਇਆ ਹੂ

ਮੁਰਸ਼ਦ ਸੋਹਣੀ ਕੀਤੀ ਬਾਹੂ,

ਪਲ ਵਿਚ ਜਾ ਪਹੁੰਚਾਇਆ ਹੂ

📝 ਸੋਧ ਲਈ ਭੇਜੋ