ਨੂਨ-ਨਾ ਮੈਂ ਸੇਰ ਨਾ ਪਾਅ

ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ,

ਪੂਰੀ ਸਰਸਾਹੀ ਹੂ

ਮੈਂ ਤੋਲਾ ਨਾ ਮੈਂ ਮਾਸਾ,

ਗੱਲ ਰੱਤੀਆਂ ਤੇ ਆਈ ਹੂ

ਰੱਤੀ ਹੋਵਾਂ ਰੱਤੀਆਂ ਤੁੱਲਾਂ,

ਉਹ ਵੀ ਪੂਰੀ ਨਾਹੀਂ ਹੂ

ਤੋਲ ਪੂਰਾ ਵੰਜ ਹੋਸੀ ਬਾਹੂ,

ਹੋਸੀ ਫ਼ਜਲ ਇਲਾਹੀ ਹੂ

📝 ਸੋਧ ਲਈ ਭੇਜੋ