ਨੂਨ-ਨਾ ਮੈਂ ਸੁੰਨੀ ਨਾ

ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ,

ਦੋਹਾਂ ਤੋਂ ਦਿਲ ਸੜਿਆ ਹੂ

ਮੁਕ ਗਏ ਸਭ ਖੁਸ਼ਕੀ ਪੈਂਡੇ,

ਜਦ ਦਰਿਆ ਰਹਿਮਤ ਵੜਿਆ ਹੂ

ਕਈ ਮਨਤਾਰੇ ਤਰ ਤਰ ਹਾਰੇ,

ਕੋਈ ਕਿਨਾਰੇ ਚੜ੍ਹਿਆ ਹੂ

ਸਹੀ ਸਲਾਮਤ ਪਾਰ ਗਏ ਬਾਹੂ,

ਜਿਨ ਮੁਰਸ਼ਦ ਦਾ ਲੜ ਫੜਿਆ ਹੂ

📝 ਸੋਧ ਲਈ ਭੇਜੋ