ਨੂਨ- ਨਾ ਉਹ ਹਿੰਦੂ

ਨੂਨ- ਨਾ ਉਹ ਹਿੰਦੂ ਨਾ ਉਹ ਮੋਮਨ,

ਨਾ ਸਿਜਦਾ ਦੇਣ ਮਸੀਤੀ ਹੂ

ਦਮ ਦਮ ਦੇ ਵਿਚ ਮੌਲਾ ਵੇਖਣ,

ਜਿਨ੍ਹਾਂ ਕਜ਼ਾ ਨਾ ਕੀਤੀ ਹੂ

ਆਹੇ ਦਾਨੇ ਬਣੇ ਦੀਵਾਨੇ,

ਜਿਨ੍ਹਾਂ ਜ਼ਾਤ ਸਹੀ ਵੰਜ ਕੀਤੀ ਹੂ

ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,

ਜਿਨ੍ਹਾਂ ਇਸ਼ਕ ਬਾਜ਼ੀ ਚੁਣ ਲੀਤੀ ਹੂ

📝 ਸੋਧ ਲਈ ਭੇਜੋ