ਨੂਨ-ਨਾ ਰੱਬ ਅਰਸ਼

ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ,

ਨਾ ਰੱਬ ਖ਼ਾਨੇ ਕਾਅਬੇ ਹੂ

ਨਾ ਰੱਬ ਇਲਮ ਕਿਤਾਬੀ ਲੱਭਾ,

ਨਾ ਰੱਬ ਵਿਚ ਮਹਿਰਾਬੇ ਹੂ

ਗੰਗਾ ਤੀਰਥ ਮੂਲ ਨਾ ਮਿਲਿਆ,

ਪੈਂਡੇ ਬੇਹਿਸਾਬੇ ਹੂ

ਜਦ ਦਾ ਮੁਰਸ਼ਦ ਫੜਿਆ ਬਾਹੂ,

ਛੁੱਟੇ ਸਭ ਅਜਾਬੇ ਹੂ

📝 ਸੋਧ ਲਈ ਭੇਜੋ