ਨੂਨ-ਨਾਲ ਉਮੀਦ ਦੇ ਜਿੰਦਾ ਮੀਆਂ

ਨੂਨ-ਨਾਲ ਉਮੀਦ ਦੇ ਜਿੰਦਾ ਮੀਆਂ,

ਨਾਹੀ ਤਾ ਨਾ ਵਜੂਦ ਅਸਾਂ

ਬਹਰ ਗਮਾਂ ਦੀਆਂ ਖੂਨੀ ਠਾਠਾਂ

ਹੋਣੀਆਂ ਆਣ ਨਮੂਦ ਅਸਾਂ

ਵਾਂਗ ਨਿਮਾਜ਼ੀ ਦੇ ਉੜਿਆ ਜੁੱਸਾ,

ਬਾਝ ਰਕੂ' ਸਜੂਦ ਅਸਾਂ

ਹੈਦਰ ਜਿੰਦ ਖਿਆਲ ਢੋਲਣ ਦਾ,

ਚੰਮ ਤੇ ਹੱਡ ਗਦੂਦ ਅਸਾਂ ।੨੫।

📝 ਸੋਧ ਲਈ ਭੇਜੋ