ਨੂਨ-ਨਫਲ ਨਮਾਜ਼ਾਂ ਕੰਮ

ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ,

ਰੋਜ਼ੇ ਸਰਫਾ ਰੋਟੀ ਹੂ

ਮੱਕੇ ਦੇ ਵਲ ਸੋਈ ਜਾਂਦੇ,

ਘਰੋਂ ਜਿਨ੍ਹਾਂ ਤਰੋਟੀ ਹੂ

ਉਚੀਆਂ ਬਾਂਗਾਂ ਸੋਈ ਦੇਵਣ,

ਨੀਤ ਜਿਨ੍ਹਾਂ ਦੀ ਖੋਟੀ ਹੂ

ਕੀ ਪਰਵਾਹ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਘਰ ਵਿਚ ਲੱਧੀ ਬੂਟੀ ਹੂ

📝 ਸੋਧ ਲਈ ਭੇਜੋ