ਨੂਨ-ਨਹੀਂ ਫ਼ਕੀਰੀ ਜੱਲੀਆਂ

ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ,

ਸੁਤਿਆਂ ਲੋਕ ਜਗਾਵਣ ਹੂ

ਨਹੀਂ ਫ਼ਕੀਰੀ ਵਹਿੰਦੀਆਂ ਨਦੀਆਂ,

ਸੁਕਿਆਂ ਪਰਾ ਲੰਘਾਵਣ ਹੂ

ਨਹੀਂ ਫ਼ਕੀਰੀ ਵਿਚ ਹਵਾ ਦੇ,

ਮਸੱਲਾ ਪਾ ਠਹਿਰਾਵਣ ਹੂ

ਨਾਮ ਫ਼ਕੀਰੀ ਤਿਨ੍ਹਾਂ ਦਾ ਬਾਹੂ,

ਦਿਲ ਵਿਚ ਦੋਸਤ ਟਿਕਾਵਣ ਹੂ

📝 ਸੋਧ ਲਈ ਭੇਜੋ