ਨੂਨ-ਨੈਣ ਹੀਰ ਦੇ ਕਿਉਂ ਵਤ ਰੋਵਣ

ਨੂਨ-ਨੈਣ ਹੀਰ ਦੇ ਕਿਉਂ ਵਤ ਰੋਵਣ

ਜੇ ਸੀਨੜੇ ਅੰਦਰ ਚਾਕ ਨਹੀਂ

ਕੌਣ ਚੱਕੀ ਚਾਕ ਜੇ ਚਕਦਾ ਚਾਕ

ਕੀ ਨਾਲ ਅਸਾਡੜੇ ਚਾਕ ਨਹੀਂ

ਰਾਂਝਾ ਭੱਤਾ ਮਹੀਂ ਕਿਉਂ ਨਾਲ ਵੱਤੇ

ਹੋਵੇਂ ਸ਼ਾਲਾ ਨਾਕ ਨਹੀਂ

ਨਿੱਤ ਵਿਛੋੜੇ ਦਾ ਸਹਿਣਾ ਹੈਦਰ

ਨਿੱਤ ਨਿੱਤ ਧਾਵਾਂ ਟਾਕ ਨਹੀਂ ।੧।

📝 ਸੋਧ ਲਈ ਭੇਜੋ