ਨੂਨ-ਨੈਣ ਮਾਹੀ ਦੇ ਘਾਹ ਕਰੇਂਦੇ

ਨੂਨ-ਨੈਣ ਮਾਹੀ ਦੇ ਘਾਹ ਕਰੇਂਦੇ

ਜ਼ਾਲਿਮ ਰਹਿੰਦੇ ਚਾਲੀਆਂ ਤੋਂ

ਜਿੱਥੇ ਵੇਖਣ ਬਾਗ ਹੁਸਨ ਦਾ ਖਿੜਿਆ

ਖੌਫ ਖਾਂਦੜੇ ਮਾਲੀਆਂ ਤੋਂ

ਮਾਰਨ ਝਾਤ ਤੇ ਮੰਗਣ ਤਾਮਾ

ਬਾਜ਼ ਰਹਿਣ ਦੀਵਾਲੀਆਂ ਤੋਂ

ਅਲੀ ਹੈਦਰ ਪੀਤਿਆਂ ਬਾਹਜ ਨੇ ਖੀਵੇ

ਕੈਫ ਲੈਣ ਕਲਾਲੀਆਂ ਤੋਂ ।੩।

📝 ਸੋਧ ਲਈ ਭੇਜੋ