ਨੂਨ-ਨਾਲ ਕੁਸੰਗੀ ਸੰਗ

ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ,

ਕੁਲ ਨੂੰ ਲਾਜ ਨਾ ਲਾਈਏ ਹੂ

ਤੁੰਮੇ ਮੂਲ ਤਰਬੂਜ਼ ਨਾ ਹੁੰਦੇ,

ਤੋੜ ਮੱਕੇ ਲੈ ਜਾਈਏ ਹੂ

ਕਾਂ ਦੇ ਬੱਚੇ ਹੰਸ ਨਾ ਥੀਂਦੇ,

ਪਏ ਮੋਤੀ ਚੋਗ ਚੁਗਾਈਏ ਹੂ

ਕੌੜੇ ਖੂਹ ਨਾ ਮਿੱਠੇ ਹੁੰਦੇ ਬਾਹੂ,

ਸੈ ਮਣਾਂ ਖੰਡ ਪਾਈਏ ਹੂ

📝 ਸੋਧ ਲਈ ਭੇਜੋ