ਨੂਨ-ਨੇੜੇ ਵੱਸੇ ਦੂਰ

ਨੂਨ-ਨੇੜੇ ਵੱਸੇ ਦੂਰ ਦਿਸੀਵੇ,

ਵਿਹੜੇ ਨਾਹੀਂ ਵੜਦੇ ਹੂ

ਅੰਦਰੋਂ ਢੂੰਡਣ ਵੱਲ ਨਾ ਆਇਆ,

ਬਾਹਰ ਢੂੰਡਣ ਚੜ੍ਹਦੇ ਹੂ

ਦੂਰ ਗਿਆਂ ਕੁਝ ਹਾਸਿਲ ਨਾਹੀਂ,

ਸ਼ੌਹ ਲੱਭੇ ਵਿਚ ਘਰ ਦੇ ਹੂ

ਦਿਲ ਕਰ ਸ਼ੀਸ਼ੇ ਵਾਂਗੂੰ ਬਾਹੂ,

ਦੂਰ ਥੀਵਨ ਕੁੱਲ ਪਰਦੇ ਹੂ

📝 ਸੋਧ ਲਈ ਭੇਜੋ