ਨੂਨ-ਨੀਂਗਰਾ ਛੱਲਿਆਂ ਵਾਲਿਆ ਵੇ

ਨੂਨ-ਨੀਂਗਰਾ ਛੱਲਿਆਂ ਵਾਲਿਆ ਵੇ,

ਜ਼ੁਲਫ਼ਾਂ ਤੈਂਡੀਆਂ ਕਾਲੀਆਂ ਬਿੰਦੀਆਂ ਭੀ

ਮੂੰਹ ਬੰਨ੍ਹ ਦੁਬਿੰਦੀਆਂ ਮਾਰ ਜ਼ਾਲਿਮ,

ਜੇ ਮੈਂ ਮੰਦੀਆਂ ਬੰਦੀਆਂ ਭੀ

ਕਿਉਂ ਬਸ ਨਹੀਂ ਮੈਨੰ ਜ਼ੁਲਫ਼ ਦੀ ਫਾਹੀ,

ਵੱਤ ਮੈਂਡੇ ਗਲ ਤੰਦੀਆਂ ਭੀ

ਉਸ ਰਾਹ ਤੇ ਦਿਲ ਪਾ ਜ਼ਾਲਿਮ,

ਇਹ ਕਮਾਣਾਂ ਤੇ ਬੰਦੀਆਂ ਭੀ

ਜਿਸ ਦੇਂਹ ਲਇਆ ਇਸ਼ਕ ਰਾਂਝਣ ਦਾ,

ਨਾਲ ਸਿਆਲੀਂ ਦੇ ਸੰਦੀਆਂ ਭੀ

ਹੈਦਰ ਭੀ ਖੈਰ ਇਸ਼ਕ ਦਾ ਪਾਇਆ,

ਮੰਗ ਮੰਗ ਅਤੇ ਕੱਢ ਦੰਦੀਆਂ ਭੀ ।੨੫।

📝 ਸੋਧ ਲਈ ਭੇਜੋ