ਨੂਨ-ਨੇੜੇ ਪਈ ਸੁਧ ਯਾਰ ਦੀ ਮੈਨੂੰ

ਨੂਨ-ਨੇੜੇ ਪਈ ਸੁਧ ਯਾਰ ਦੀ ਮੈਨੂੰ,

'ਨਹਨ ਅਕਰਬ ਹਬਲ ਉਲ ਵਰੀਦ' ਕੁਨੋਂ

ਅਖੀਂ ਦੇ ਵਿਚ ਪਿਆਰਾ ਵਸੇ

ਘੁੰਡ ਕਢੇ ਮੈਂਡੇ ਦੀਦ ਕੁਨੋਂ

ਪਲ ਪਲ ਪਲਕਾਂ ਘੁੰਡ ਚੁਕੇਂਦੀਆਂ,

ਖੁਲ੍ਹੇ ਕੁਫਲ ਕੁਲੀਦ ਕੁਨੋਂ

ਯਾਰ ਅੜੇ ਤੇ ਯਾਰੀ ਪੜ੍ਹੇ,

ਵੇਖੇ ਕਿਉਂਕਰ ਦੀਦ ਬਈਦ ਕੁਨੋਂ

ਉਥੇ ਨਾਮਾ ਅੱਗੇ ਤੇ ਕਾਸਦ ਪਿੱਛੇ,

ਤਾਂ ਕੇਹੀ ਪੁੱਛ ਰਸੀਦ ਕੁਨੋਂ

ਮੇਰੇ ਯਾਰ ਦੀ ਗੱਲ ਨਿਆਰੀ ਵੇ ਹੈਦਰ,

ਬਾਹਰ ਗੁਫਤੋ ਸ਼ਨੀਦ ਕੁਨੋਂ ।੨੫।

📝 ਸੋਧ ਲਈ ਭੇਜੋ