ਡੰਗਾਂ ਦਾ ਸੀ ਭਰਿਆ ਛੱਤਾ

ਇਕ ਦਿਹਾੜੇ ਕੱਤਕ ਆਇਆ

ਆਣ ਮਾਖਿਓਂ ਚੋਇਆ

ਚੰਨੋਂ ਚਿੱਟੇ ਅੰਗ ਜ਼ਿਮੀ ਦੇ

ਸਭਣਾਂ, ਕਿਰਣਾਂ ਸੂਰਜ ਵਿਚੋਂ

ਰੰਗ ਕਿਰਮਚੀ ਢੋਇਆ

ਸਭਣਾਂ ਰੋਗਾਂ ਕਾਮਣ ਪਾਇਆ

ਪੈਰਾਂ ਦੇ ਵਿਚ ਝੁੰਮਰ ਬੱਧਾ

ਵਣ ੜ੍ਰਿਣ ਕੇ ਮੋਹਿਆ

ਵੇਲ ਰੁੱਖ ਦੇ ਗਲ ਨੂੰ ਲੱਗੀ

ਫੁੱਲਾਂ ਵਿਚੋਂ ਉੱਠ ਸੁਗੰਧੀ

ਹੱਥ ਪੌਣ ਦਾ ਛੋਹਿਆ

ਦੋਵੇਂ ਲੋਕ ਮੇਰੇ ਰੁਸ਼ਨਾਏ

ਦੋ ਅੱਖਾਂ ਨੂੰ ਲੱਭਾ ਕੇ

ਨੂਰ ਗੁਆਚਾ ਹੋਇਆ

📝 ਸੋਧ ਲਈ ਭੇਜੋ