ਜੀਅ-ਜੰਤ, ਸੂਰਜ ਤੇ ਤਾਰੇ,
ਇਹ ਤਾਂ ਨੇ ਪੁਰਾਣੇ ਈ ਸਾਰੇ।
ਈਸਵੀ ਵਰ੍ਹਾ ਚੜ੍ਹਨ ਦੀਆਂ,
ਦੇਣ ਮੁਬਾਰਕਾਂ ਸਭ ਪਿਆਰੇ।
ਜੇ ਨੀਤਾਂ ਨਾਲ ਕੰਮ ਨਹੀਂ ਕਰਨੇ,
ਕਰਦੇ ਰਹਿਣਾ ਪੁੱਠੇ ਕਾਰੇ।
ਖੁੰਝਿਆ ਵੇਲਾ ਮੁੜ ਨਾ ਆਵੇ,
ਹੋਵੇਗਾ ਚਿੱਤ ਖਾਨੇ ਚਾਰੇ।
ਨਵੀਆਂ ਉਮੰਗਾਂ ਮਨ 'ਚ ਲੈ ਕੇ,
ਪੂਰੇ ਕਰੀਂ ਚਾਅ ਤੂੰ ਸਾਰੇ।
ਲੋੜਵੰਦਾਂ ਦੀ ਕਰੀਂ ਸਹਾਇਤਾ,
ਜਿਹੜੇ ਬੈਠੇ ਨੇ ਤੇਰੇ ਸਹਾਰੇ।
ਜੋ ਨਾ ਕਰਦੇ ਕਦਰ ਸਮੇਂ ਦੀ,
ਰਹਿ ਜਾਂਦੇ ਉਹ ਕਰਮਾਂ ਮਾਰੇ।
ਮਿਹਨਤ ਉੱਤੇ ਤੂੰ ਕਰੀਂ ਭਰੋਸਾ,
ਵਿਚ ਨਾ ਆਈਂ ਸਿਆਸੀ ਲਾਰੇ।
ਨਵੇਂ ਵਰ੍ਹੇ ਦੀ ਹੋਵੇ ਵਧਾਈ,
ਖੁਸ਼ ਰਹਿਣ ਸਭ ਮਿੱਤਰ ਪਿਆਰੇ।
ਅਮਰਪ੍ਰੀਤ ਕਰੇ ਅਰਦਾਸਾਂ,
ਖੁਸ਼ੀਆਂ ਆਵਣ ਵਿਹੜੇ ਸਾਰੇ।