ੳ-ਓਟ ਧਿਆਕੇ ਤੁਰੀਏ

ੳ

ਓਟ ਧਿਆਕੇ ਤੁਰੀਏ …

ਅ

ਔਕੜਾਂ ਤੋਂ ਨਾਂ' ਝੁਰੀਏ …

ੲ

ਇੱਕ ਲੈ ਧਾਰ ਨਿਸ਼ਾਨਾ …

ਸ

ਸੌਖੀਆਂ ਖਿੜੂ ਤਰਾਨਾ …

ਹ

ਹਿੰਮਤ ਯਾਰ ਬਣਾਈਏ …

ਕ

ਕੋਰੀ ਬਾਤ ਸੁਣਾਈਏ …

ਖ

ਖੋਜ਼ ਕੇ ਮੰਨ ਨੂੰ ਭਾਈ …

ਗ

ਗੁਰਮੁੱਖੀ ਨਾਂ' ਭੁਲਾਈ …

ਘ

ਘੜ ਲੈ ਮੰਨ ਨੂੰ ਗਾੜਾ …

ਙ

ਙਿਆਨੁ ਅਧੂਰਾ ਮਾੜਾ …

ਚ

ਚੰਗੀ ਹੈ ਇਖ਼ਲਾਕੀ …

ਛ

ਛੱਡਦੇ ਚਰਤ ਚਲਾਕੀ …

ਜ

ਜੰਮਕੇ ਮਿਹਨਤ ਕਰੀਏ…

ਝ

ਝਗੜਾ ਕਰ ਨਾਂ' ਮਰੀਏ …

ਞ

ਞਾਣਹੁ ਨਾਂ' ਤੈਨੂੰ ਕਾਈ … (ਸਮਝ)

ਟ

ਟਾਇਮ ਕੀਂਮਤੀ ਭਾਈ …

ਠ

ਠੇਠ  ਬੋਲੀਏ  ਲਿੱਪੀ…

ਡ

ਡੂੰਘੀ ਸੋਚ ਦੀ ਸਿੱਪੀ …

ਢ

ਢਾਡੀ ਰਾਗ਼ ਪਿਆਰਾ …

ਣ

ਣਾ ਦਾ ਨਈ ਵਣਜ਼ਾਰਾ …

ਤ

ਤੁਰੀਏ ਮੰਜ਼ਿਲ ਵੱਲ ਨੂੰ …

ਥ

ਥੱਕ ਨਾਂ ਜਾਈ ਕੱਲ੍ਹ ਨੂੰ …

ਦ

ਦੁਸ਼ਮਣ ਬਣੇ ਫੇ ਮਿੱਤਰ …

ਧ

ਧੰਦਾ ਹੋਵੇ ਜੇ ਤਿੱਤਰ …

ਨ 

ਨੀਤ ਨਾਂ' ਕਦੇ ਡੁਲਾਈਏ …

ਪ

ਪੂਰੇ ਬੋਲ ਪੁਗਾਈਏ …

ਫ

ਫੂੰ ਫਾਂਅ ਮੁੱਢੋ ਚੱਬ ਕੇ …

ਬ

ਬੰਦੇ ਬਣੀਏ ਰੱਬ ਕੇ …

ਭ

ਭਰਮ ਮਨਾਂ ਚੋ' ਕੱਡੀਏ …

ਮ

ਮਾਇਆ ਤ੍ਰਿਸ਼ਣਾ ਛੱਡੀਏ …

ਯ

ਯਾਦ ਮੌਤ ਨੂੰ ਰੱਖਣਾ …

ਰ

ਰੁਤਬਾ ਇਸ ਬਿਨ ਸੱਖਣਾ …

ਲ

ਲਾਂਬੂੰ ਉਹਨਾਂ ਲਾਉਣਾ …

ਵ

ਵਾਵਾ ਜਿਸਨੂੰ ਚਾਹੁਣਾ …

ੜ

ੜੜਕਿ ਦੇ ਟੁੱਟਣੇ ਟਾਣੇ …

ਸ਼

ਸ਼ੱਕ ਨਿਕਲ ਸਭ ਜਾਣੇ …

ਖ਼

ਖ਼ਾਸ ਖ਼ਾਸ ਇਹ ਬਾਂਤਾਂ …

ਗ਼

ਗ਼ਫ਼ਲਤ ਪਾਈਆਂ ਰਾਂਤਾਂ …

ਜ਼

ਜ਼ਖਮ ਭਰ ਲਈਏ ਅੱਲੇ …

ਫ਼

ਫ਼ਤਹਿ ਹੋਊ ਸਭ ਹੱਲੇ …

📝 ਸੋਧ ਲਈ ਭੇਜੋ